ਚੰਡੀਗੜ੍ਹ, : ਅਨੁਭਵੀ ਬੈਂਕਰਾਂ ਦੇ ਨਾਲ ਵਿੱਤੀ ਸਲਾਹ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਵਾਲਾ ਇੱਕ ਨਵੀਨਤਾਕਾਰੀ ਫਿਨਟੈਕ ਸਟਾਰਟ-ਅਪ ਬੈਂਕਰਸਕਲੱਬ ਨੇ ਅੱਜ ਉੱਤਰੀ ਭਾਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਆਪਣੀ ਬਾਜ਼ਾਰ ਦੀ ਮੌਜੂਦਗੀ ਦੇ ਵਿਸਤਾਰ ਦੀ ਘੋਸ਼ਣਾ ਕੀਤੀ। ਇਸ ਵਿਸਤਾਰ ਦੀ ਅਗਵਾਈ ਇਸਦੇ ਪਹਿਲੇ ਸਹਿ-ਭਾਗੀਦਾਰ ਰਾਜੀਵ ਪੁਰੀ ਕਰਨਗੇ, ਜੋ ਇੱਕ ਅਨੁਭਵੀ ਬੈਂਕਿੰਗ ਮਾਹਿਰ ਅਤੇ ਸੈਂਟਰਲ ਬੈਂਕ ਆੱਫ਼ ਇੰਡੀਆ ਦੇ ਪੂਰਵ ਕਾਰਜਕਾਰੀ ਨਿਰਦੇਸ਼ਕ (ਈਡੀ) ਹਨ।
ਬੈਂਕਰਸਕਲੱਬ ਇਸ ਖੇਤਰ ਨਾਲ 100 ਤੋਂ ਵੱਧ ਬੈਂਕਰਾਂ ਨੂੰ ਜੋੜਣ ਦੇ ਸ਼ੁਰੂਆਤੀ ਟੀਚੇ ਨਾਲ ਆਪਣੇ ਖੇਤਰੀ ਪਦਚਿੰਨ੍ਹ ਨੂੰ ਕਾਫੀ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੇ ਹਨ। ਆਪਣੀਆਂ ਵਿਸਤਾਰ ਯੋਜਨਾਵਾਂ ਦੇ ਇੱਕ ਹਿੱਸੇ ਦੇ ਰੂਪ ਵਿੱਚ, ਇਹ ਚੰਡੀਗੜ੍ਹ ਵਿੱਚ ਇੱਕ ਨਵਾਂ ਸ਼ਾਖਾ ਦਫ਼ਤਰ ਸਥਾਪਿਤ ਕਰ ਰਿਹਾ ਹੈ, ਜੋ ਕਿ ਸ਼ਹਿਰ ਦੇ ਕੇਂਦਰ ਸੈਕਟਰ 17 ਵਿੱਚ ਸਥਿਤ ਹੈ। ਇਹ ਦਫ਼ਤਰ ਇਸ ਖੇਤਰ ਵਿੱਚ ਕੰਪਨੀ ਦੇ ਸੰਚਾਲਨ ਦੇ ਲਈ ਕੇਂਦਰੀ ਕੇਂਦਰ ਬਣਨ ਲਈ ਤਿਆਰ ਹੈ। ਐਗਰੀਗੇਟਰ ਪਲੇਟਫਾਰਮ ਛੋਟੇ ਵਪਾਰਾਂ, ਐਮਐਸਐਮਈ ਅਤੇ ਸਟਾਰਟਅਪਸ ਨੂੰ ਕੁਸ਼ਲ ਪੂਰਵ ਬੈਂਕਰਾਂ ਨਾਲ ਜੋੜ ਕੇ ਉਹਨਾਂ ਲਈ ਰਣਨੀਤਿਕ ਕੋਰਪੋਰੇਟ ਵਿੱਤੀ ਸਲਾਹਕਾਰ ਸੇਵਾਵਾਂ ਅਤੇ ਹੱਲਾਂ ਦੀ ਇੱਕ ਵਿਆਪਕ ਲੜੀ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਬੈਂਕਿੰਗ ਖੇਤਰ ਵਿੱਚ ਰਾਜੀਵ ਪੁਰੀ ਦਾ ਵਿਆਪਕ ਅਨੁਭਵ, ਪੀਐਨਬੀ ਅਤੇ ਸੈਂਟਰਲ ਬੈਂਕ ਵਿੱਚ ਮੁੱਖ ਪਦਾਂ ‘ਤੇ ਰਹਿ ਚੁੱਕੇ ਹਨ, ਜੋ ਬੈਂਕਰਸਕਲੱਬ ਲਈ ਗਿਆਨ ਅਤੇ ਮੁਹਾਰਤ ਦਾ ਖਜ਼ਾਨਾ ਜੋੜਦੇ ਹਨ। ਪੰਜਾਬ ਦੀ ਮਿੱਟੀ ਦੇ ਪੁੱਤਰ ਉਹਨਾਂ ਦੇ ਸਥਾਨਕ ਨੈਟਵਰਕ ਅਤੇ ਉੱਤਰੀ ਭਾਰਤੀ ਬਾਜ਼ਾਰ ਦੀ ਗਹਿਰੀ ਸਮਝ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਅਤੇ ਉਸ ਤੋਂ ਅੱਗੇ ਦੇ ਖੇਤਰੀ ਵਪਾਰਾਂ ਦੇ ਨਾਲ ਸਬੰਧ ਸਥਾਪਿਤ ਕਰਨ ਵਿੱਚ ਸਹਾਇਕ ਹੋਵੇਗੀ।
ਬੈਂਕਰਸਕਲੱਬ ਦੇ ਸੰਸਥਾਪਕ ਅਤੇ ਸੀਈਓ ਰਜਤ ਚੋਪੜਾ ਨੇ ਕਿਹਾ, “ਭਾਰਤ ਵਿੱਚ, ਐਮਐਸਐਮਈ ਲੋਨ ਪ੍ਰਵੇਸ਼ ਸਿਰਫ਼ 14% ਹੈ, ਜਦੋਂ ਕਿ ਅਮਰੀਕਾ ਵਿੱਚ ਇਹ 72% ਹੈ, ਜਦਕਿ ਦੂਜੇ ਦੇਸ਼ਾਂ ਵਿੱਚ ਇਹ 40% ਤੋਂ 50% ਦੇ ਵਿਚਕਾਰ ਹੈ। ਇਹ ਜ਼ਰੂਰੀ ਹੈ ਕਿ ਅਸੀਂ ਐਮਐਸਐਮਈ ਨੂੰ ਸਸ਼ਕਤ ਕਰਕੇ ਆਪਣੀ ਕ੍ਰੇਡਿਟ ਪ੍ਰਵੇਸ਼ ਵਿੱਚ ਸੁਧਾਰ ਕਰੀਏ। ਇਹਨਾਂ ਉੱਦਮਾਂ ਲਈ ਪੂੰਜੀ ਤੱਕ ਪਹੁੰਚ ਸਿਰਫ ਟੀਅਰ ਟੂ ਅਤੇ ਟੀਅਰ ਥ੍ਰੀ ਸ਼ਹਿਰਾਂ ਵਿੱਚ ਵਿਸਤਾਰ ਕਰਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿੱਥੇ ਫੰਡਿੰਗ ਦੇ ਮੌਕਿਆਂ, ਲੈਣ-ਦੇਣ ਦੇ ਪ੍ਰਵਾਹ ਅਤੇ ਉਪਲਬਧ ਵਿੱਤੀ ਸਾਧਨਾਂ ਬਾਰੇ ਜਾਗਰੂਕਤਾ ਦੀ ਘਾਟ ਹੈ। ਅਸੀਂ, ਬੈਂਕਰਸਕਲੱਬ ਵਿਖੇ, ਮਹਾਨਗਰਾਂ ਤੋਂ ਪਰੇ, ਪੂੰਜੀ ਪ੍ਰਦਾਤਾਵਾਂ ਅਤੇ ਖੋਜਕਰਤਾਵਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਉਤਪ੍ਰੇਰਕ ਵਜੋਂ ਕੰਮ ਕਰਨ ਦਾ ਉਦੇਸ਼ ਰੱਖਦੇ ਹਾਂ”
ਚੰਡੀਗੜ੍ਹ ਵਿੱਚ ਸਾਡਾ ਨਵਾਂ ਦਫ਼ਤਰ ਉੱਤਰੀ ਭਾਰਤ ਵਿੱਚ ਸਾਡੇ ਵਧਦੇ ਨੈੱਟਵਰਕ ਨੂੰ ਮਜ਼ਬੂਤ ਕਰਨ ਅਤੇ ਸੁਚਾਰੂ ਸੰਚਾਲਨ ਦੀ ਸਹੂਲਤ ਦੇਣ ਲਈ ਇੱਕ ਰਣਨੀਤਕ ਪਹਿਲ ਹੈ। ਰਾਜੀਵ ਪੁਰੀ ਦੀ ਅਗਵਾਈ ਅਤੇ ਵਿਸਤ੍ਰਿਤ ਨੈੱਟਵਰਕ ਦੇ ਤਹਿਤ, ਅਸੀਂ ਸਾਡੇ ਕੋਲ ਇਹਨਾਂ ਸੰਪੰਨ ਵਪਾਰਕ ਕੇਂਦਰਾਂ ਵਿੱਚ ਇੱਕ ਮਜ਼ਬੂਤ ਮੌਜੂਦਗੀ ਰੱਖਦੇ ਹਾਂ, ਜਿਸ ਨਾਲ ਅਸੀਂ ਸਥਾਨਕ ਕਾਰਪੋਰੇਟਸ, ਐਮਐਸਐਮਈ ਅਤੇ ਸਟਾਰਟਅੱਪ ਈਕੋਸਿਸਟਮ ਨਾਲ ਸਿੱਧੇ ਤੌਰ 'ਤੇ ਜੁੜ ਸਕਦੇ ਹਾਂ।” ਉਹਨਾਂ ਨੇ ਅੱਗੇ ਕਿਹਾ।
ਬੈਂਕਰਸਕਲੱਬ ਦੇ ਨਿਰਦੇਸ਼ ਅਤੇ ਸਹਿ-ਭਾਗੀਦਾਰ ਰਾਜੀਵ ਪੁਰੀ ਨੇ ਕਿਹਾ, “ਮੈਂ ਭਾਰਤ ਭਰ ਵਿੱਚ ਅਨੁਭਵੀ ਬੈਂਕਿੰਗ ਪੇਸ਼ੇਵਰਾਂ ਅਤੇ ਵਧਦੇ ਵਪਾਰਾਂ ਦੇ ਵਿਚਕਾਰ ਦੀ ਖਾਈ ਨੂੰ ਭਰਨ ਲਈ ਬੈਂਕਰਸਕਲੱਬ ਮਿਸ਼ਨ ਦਾ ਹਿੱਸਾ ਬਣ ਕੇ ਉਤਸਾਹਿਤ ਹਾਂ। ਚੰਡੀਗੜ੍ਹ ਦਫ਼ਤਰ ਦਾ ਉੱਤਰੀ ਖੇਤਰ ਵਿੱਚ ਉਦਯੋਗਾਂ ਦੇ ਨਾਲ ਸਾਡੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੋਵੇਗਾ, ਜਿਸ ਨਾਲ ਅਸੀਂ ਅਨੁਰੂਪ ਵਿੱਤੀ ਸਲਾਹਕਾਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਮੱਰਥ ਹੋਵਾਂਗੇ। ਦਹਾਕਿਆਂ ਦੇ ਬੈਂਕਿੰਗ ਅਨੁਭਵ ਦਾ ਲਾਭ ਉਠਾ ਕੇ, ਅਸੀਂ ਵਪਾਰਾਂ ਨੂੰ ਵਿਕਾਸ ਦੇ ਮੌਕਿਆਂ ਨੂੰ ਅਨਲਾੱਕ ਕਰਨ, ਵਿੱਤੀ ਸਿਹਤ ਵਿੱਚ ਸੁਧਾਰ ਕਰਨ ਅਤੇ ਵਿੱਤੀ ਚੁਣੌਤੀਆਂ ਨਾਲ ਜ਼ਿਆਦਾ ਪ੍ਰਭਾਵੀ ਢੰਗ ਨਾਲ ਨਿਪਟਣ ਵਿੱਚ ਮਦਦ
ਕਰਨਗੇ। ਇੱਕ ਸਹਿ-ਭਾਗੀਦਾਰ ਦੇ ਰੂਪ ਵਿੱਚ, ਮੈਂ ਇਸ ਮਿਸ਼ਨ ਨੂੰ ਅੱਗੇ ਵਧਾਉਣ ਅਤੇ ਦੇਸ਼ ਭਰ ਵਿੱਚ ਬੈਂਕਰਸਕਲੱਬ ਦੇ ਪ੍ਰਭਾਵ ਦਾ ਵਿਸਤਾਰ ਕਰਨ ਲਈ ਤਤਪਰ ਹਾਂ।”
ਬੈਂਕਰਸਕਲੱਬ ਦੀਆਂ ਸੇਵਾਵਾਂ ਵਿੱਚ ਲੋਨ ਅਤੇ ਇਕਵਿਟੀ ਫੰਡਰੇਜ਼ਿੰਗ, ਕਰਜ਼ ਪੁਨਰਗਠਨ, ਅੰਤਰਰਾਸ਼ਟਰੀ ਵਿਸਤਾਰ, ਐਨਪੀਏ ਹੱਲ, ਵਿਲੀਨਤਾ ਅਤੇ ਅਧਿਗ੍ਰਹਿਣ, ਐਮਐਸਐਮਈ ਸਲਾਹਕਾਰ, ਰੈਗੂਲੇਟਰੀ ਪਾਲਣਾ ਅਤੇ ਹੋਰ ਸ਼ਾਮਲ ਹਨ। ਇਹ ਨਾ ਕੇਵਲ ਵਿੱਤਪੋਸ਼ਣ ਦੇ ਬਾਰੇ ਹੈ, ਸਗੋਂ ਖੇਤਰ ਵਿੱਚ ਵਿਆਪਕ ਆਰਥਿਕ ਲੈਂਡਸਕੇਪ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਬਾਰੇ ਵੀ ਹੈ। ਮਨੁੱਖੀ ਪੂੰਜੀ ਨੂੰ ਫਿਰ ਤੋਂ ਤੈਨਾਤ ਕਰਨ ‘ਤੇ ਪਲੇਟਫਾਰਮ ਦਾ ਧਿਆਨ ਮੇਕ-ਇਨ-ਇੰਡੀਆ ਦੇ ਨਾਲ ਸੰਰੇਖਿਤ ਹੈ, ਜੋ ਘਰੇਲੂ ਅਤੇ ਵਿਸ਼ਵ ਪੱਧਰ ‘ਤੇ ਕੋਰਪੋਰੇਟਸ ਦੇ ਲਈ ਭਾਰਤੀ ਸਲਾਹਕਾਰਾਂ ਦੀ ਮੁਹਾਰਤ ਦੀ ਵਰਤੋਂ ਕਰਕੇ ਜੀਡੀਪੀ ਨੂੰ ਵਧਾਉਂਦਾ ਹੈ।
ਸਟਾਰਟ-ਅਪ ਨੇ ਭਾਰਤ ਭਰ ਵਿੱਚ ਰਿਟਾਇਰਡ ਬੈਂਕਰਾਂ ਦੀ ਆੱਨਬੋਰਡਿੰਗ ਵਿੱਚ ਤੇਜ਼ੀ ਲਿਆਉਣ ਦੀ ਯੋਜਨਾ ਬਣਾਈ ਹੈ, ਜਿਸਦਾ ਟੀਚਾ ਮਾਰਚ 2025 ਤੱਕ ਆਪਣੇ ਪਲੇਟਫਾਰਮ ‘ਤੇ 1000+ ਬੈਂਕਰਾਂ ਨੂੰ ਜੋੜਣਾ ਹੈ। ਪਲੇਟਫਾਰਮ ਪ੍ਰਮੁੱਖ ਵਪਾਰਿਕ ਕੇਂਦਰਾਂ ਵਿੱਚ ਆਪਣੀ ਮੌਜੂਦਗੀ ਨੂੰ ਹੋਰ ਵਧਾਉਣ ਲਈ ਤੇਜ਼ੀ ਨਾਲ ਵਿਸਤਾਰ ਅਭਿਆਨ ‘ਤੇ ਹੈ, ਜੋ ਦੇਸ਼ ਭਰ ਵਿੱਚ ਐਮਐਸਐਮਈ ਅਤੇ ਕਾਰਪੋਰੇਟ ਈਕੋਸਿਸਟਮ ਪ੍ਰਣਾਲੀਆਂ ਦੀ ਵਰਤੋਂ ਕਰ ਰਿਹਾ ਹੈ।